ਪਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰ (ਨਾਂ,ਪੁ) ਵੇਖੋ : ਖੰਭ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 90958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰ 1 [ਨਾਂਪੁ] ਖੰਭ 2 [ਨਾਂਪੁ] ਪਿਛਲਾ ਸਾਲ 3 [ਕਿਵਿ] ਪਰੰਤੂ, ਲੇਕਿਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 90900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਰ. ਵ੍ਯ—ਪਰੰਤੁ. ਲੇਕਿਨ। ੨ ਪਸ਼ਚਾਤ. ਪੀਛੇ. ਪਰੰ। ੩ ਸੰ. ਵਿ—ਦੂਸਰਾ. ਅਨ੍ਯ। ੪ ਪਰਾਇਆ. ਦੂਸਰੇ ਦਾ. “ਪਰਧਨ ਪਰਤਨ ਪਰਤੀ ਨਿੰਦਾ.” (ਆਸਾ ਮ: ੫) ੫ ਭਿੰਨ. ਜੁਦਾ. ਵੱਖ। ੬ ਜੋ ਪਰੇ ਹੋਵੇ. ਦੂਰ। ੭ ਸ਼੍ਰੇ. ਉੱਤਮ। ੮ ਪ੍ਰਵ੍ਰਿੱਤ. ਕਾਰਜ ਪਰਾਇਣ। ੯ ਵੈਰੀ. ਦੁਸ਼ਮਨ। ੧੦ ਸ਼ਿਵ। ੧੧ ਮੋ. ਮੁਕਤਿ। ੧੨ ਸੰ. ਪਰੁਤ. ਕ੍ਰਿ. ਵਿ—ਪਿਛਲੇ ਵਰ੍ਹੇ. ਪਿਛਲੇਰੇ ਸਾਲ। ੧੩ ਪ੍ਰਤ੍ਯ—ਉੱਪਰ. ਉੱਤੇ. “ਊਪਰਿ ਗਗਨੁ, ਗਗਨੁ ਪਰ ਗੋਰਖੁ.” (ਮਾਰੂ ਮ: ੧) “ਸਤਿਗੁਰੁ ਪਰ ਕੇ ਵਸਤ੍ਰ ਪਖਾਰਹਿਂ.” (ਨਾਪ੍ਰ) ਗੁਰੂਸਾਹਿਬ ਦੇ ਉੱਪਰਦੇ ਵਸਤ੍ਰ ਧੋਂਦੇ ਹਨ। ੧੪ ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. “ਗੁਰਚਰਨਨ ਪਰ ਮਾਂਗੋ ਖਿਮਾ.” (ਗੁਪ੍ਰਸੂ) ੧੫ ਕ੍ਰਿ. ਵਿ—ਪੈਕੇ. ਪੜਕੇ. “ਨਮੋ ਕੀਨ ਪਰ ਦੰਡ ਸਮਾਨੇ.” (ਨਾਪ੍ਰ) ੧੬ ਫ਼ਾ ਸੰਗ੍ਯਾ—ਪੰਖ. ਪ. “ਨਾ ਪਰ ਪੰਖੀ ਤਾਹਿ.” (ਮ: ੩ ਵਾਰ ਬਿਹਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 90402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰ, (ਫ਼ਾਰਸੀ : ਪਾਰ ਸਾਲ
=ਪਿਛਲਾ ਸਾਲ) \ ਪੁਲਿੰਗ : ੧. ਪਰੂੰ, ਪਿਛਲਾ ਸਾਲ; ੨. ਅਗਲਾ ਸਾਲ; ਵਿਸ਼ੇਸ਼ਣ : ੧. ਪਿਛਲਾ, ਬੀਤਿਆ (ਸਾਲ); ੨. ਅਗਲਾ, ਆਉਣ ਵਾਲਾ (ਸਾਲ)
–ਪਰ ਸਾਲ, ਪੁਲਿੰਗ : ੧. ਪਿਛਲੇ ਸਾਲ; ੨. ਅਗਲੇ ਸਾਲ
–ਪਰ ਕੇ, ਕਿਰਿਆ ਵਿਸ਼ੇਸ਼ਣ: ਅਗਲੇ ਜਾਂ ਪਿਛਲੇ ਸਾਲ, ਪਰੂੰ
(ਲੁਧਿਆਨਾ ਕੋਸ਼)
–ਪਰ ਕੇ ਸਾਲ, ਕਿਰਿਆ ਵਿਸ਼ੇਸ਼ਣ : ਪਰ ਸਾਲ, ਪਿਛਲੇ ਸਾਲ
(ਭਾਈ ਬਿਸ਼ਨਦਾਸ ਪੁਰੀ)
–ਪਰ ਪਰਾਰ, ਪੁਲਿੰਗ : ਪਿਛਲੇ ਸਾਲ, ਬੀਤੇ ਵਰ੍ਹੇ, ਕਿਰਿਆ ਵਿਸ਼ੇਸ਼ਣ : ਕਈ ਵਰ੍ਹੇ ਪਹਿਲਾਂ
–ਪਰੂੰ, ਕਿਰਿਆ ਵਿਸ਼ੇਸ਼ਣ : ੧. ਪਿਛਲੇ ਸਾਲ; ੨. ਅਗਲੇ ਸਾਲ
–ਪਰੋਕਾ, ਵਿਸ਼ੇਸ਼ਣ : ਪਿਛਲੇ ਸਾਲ ਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-04-03-52-42, ਹਵਾਲੇ/ਟਿੱਪਣੀਆਂ:
ਪਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰ, (ਫ਼ਾਰਸੀ :
) \ ਪੁਲਿੰਗ : ਖੰਭ, ਫ਼ੰਘ
–ਪਰ ਕੱਢਣਾ, ਕਿਰਿਆ ਸਮਾਸੀ : ਨਵੇਂ ਪਰ ਵਖਾਉਣਾ, ਜਵਾਨ ਹੋਣਾ
(ਭਾਈ ਬਿਸ਼ਨਦਾਸ ਪੁਰੀ)
–ਪਰ ਝਾੜਨਾ, ਕਿਰਿਆ ਸਮਾਸੀ : ਖੰਭ ਝਾੜਨਾ, ਕੁਰੀਜ਼ ਕਰਨਾ
(ਭਾਈ ਮਈਆ ਸਿੰਘ)
–ਪਰ ਟੁਟਣਾ, ਕਿਰਿਆ ਅਕਰਮਕ : ਬੇ - ਵੱਸ ਹੋਣਾ
–ਪਰ ਨਾ ਫਟਕਾਉਣ ਦੇਣਾ, ਮੁਹਾਵਰਾ : ਕੁਸਕਣ ਨਾ ਦੇਣਾ
–ਪਰ ਨਾ ਫੜਕ ਸਕਣਾ, ਮੁਹਾਵਰਾ : ਜ਼ਰਾ ਵੀ ਖੱਪ ਜਾਂ ਰੌਲਾ ਜਾਂ ਹਿੱਲ ਜੁਲ ਨਾ ਹੋਣਾ
–ਪਰ ਨਿਕਲਣਾ, ਮੁਹਾਵਰਾ : ਕਿਸੇ ਦੇ ਸੁਭਾ ਵਿੱਚ ਸ਼ੋਖੀ ਜਾਂ ਚੰਚਲਪਨ ਆ ਜਾਣਾ
–ਪਰ ਮਾਰਨਾ, ਕਿਰਿਆ ਸਮਾਸੀ :੧. ਪਰ ਹਿਲਾ ਕੇ ਉੱਡਣ ਦਾ ਯਤਨ ਕਰਨਾ; ੨. ਕਿਸੇ ਕੰਮ ਨੂੰ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰਨਾ
–ਪਰਾਂ ਤੇ ਪਾਣੀ ਨਾ ਪੈਣ ਦੇਣਾ, ਮੁਹਾਵਰਾ :੧. ਕਿਸੇ ਦਾਅ ਵਿੱਚ ਨਾ ਫਸਣਾ, ਕਿਸੇ ਤਰ੍ਹਾਂ ਵੀ ਕਾਬੂ ਨਾ ਆਉਣਾ; ੨. ਕੋਈ ਗੱਲ ਨਾ ਮੰਨਣਾ (ਪ੍ਰੀਤ ਕਹਾਣੀਆਂ)
–ਪਰ ਲਾ ਕੇ ਉਡ ਜਾਣਾ, ਮੁਹਾਵਰਾ : ੧. ਯਕਦਮ ਗਵਾਚ ਜਾਣਾ; ੨. ਉੱਕਾ ਹੀ ਨਾ ਲੱਭਣਾ : “ਇਨਸਾਨੀਅਤ ਪਰ ਲਾ ਕੇ ਉਡ ਗਈ ਹੈ”
(ਭਰਾ ਭਰਾਵਾਂ ਦੇ)
–ਬੇਪਰ, ਵਿਸ਼ੇਸ਼ਣ :੧. ਬਿਨਾਂ ਖੰਭਾਂ ਤੋਂ; ੨. ਬੇਸਹਾਰਾ; ੩. ਨਿਰਬਲ, ਕਮਜ਼ੋਰ (ਭਾਈ ਮਈਆ ਸਿੰਘ); ੪. ਗ਼ਰੀਬ, ਨਿਰਧਨ
(ਭਾਈ ਮਈਆ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-04-03-53-17, ਹਵਾਲੇ/ਟਿੱਪਣੀਆਂ:
ਪਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰ, ਪੁਲਿੰਗ : (ਲਾਕਸ਼ਣਕ) ਬਲ, ਸਮਰਥਾ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-04-03-53-40, ਹਵਾਲੇ/ਟਿੱਪਣੀਆਂ:
ਪਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰ, (ਸੰਸਕ੍ਰਿਤ : पर) \ ਅਵਯ : ੧. ਪਰੰਤੂ, ਲੇਕਿਨ; ੨. ਅਵਸ਼, ਜ਼ਰੂਰ : “ਜੋ ਪ੍ਰਭੂ ਕਹੈ ਸੋਈ ਪਰੁ ਕੀਜੈ” (ਸੂਹੀ ਛੰਤ ਮਹਲਾ ੪); ੩. ਬਿਨਾਂ ਕਿਸੇ ਸ਼ੱਕ ਤੋਂ, ਨਿਰਸੰਦੇਹ : “ਜਾਕਾ ਕਾਰਜ ਸੋਈ ਪਰੁ ਜਾਣੈ”
(ਗਉੜੀ ਮਹਲਾ ੩)
–ਪਰ ਪੁਰ ਕਰਨਾ, ਮੁਹਾਵਰਾ : ਜੱਕੋ ਤੱਕੀ ਕਰਨਾ : “ਤੇਰੇ ਪਰ ਪੁਰ ਕਰਦਿਆਂ ਅਗਲਿਆਂ ਨਰੱੜ ਦੇਣਾ ਏ”
(ਅਨਜੋੜ – ਹਰਚਰਨ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-04-03-53-53, ਹਵਾਲੇ/ਟਿੱਪਣੀਆਂ:
ਪਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਰ, (ਉੱਪਰ) \ ਅਵਯ : ਉੱਪਰ, ਉੱਤੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-06-11-26-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First