ਜਲਾਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜਲਾਦ. ਦੇਖੋ, ਜੱਲਾਦ. “ਹੁਕਮ ਜਲਾਦਨ ਤਬੈ ਉਚਾਰਾ.” (ਗੁਪ੍ਰਸੂ) ੨ ਸੰ. ਜਲਾਹਾਰੀ. ਜਲ-ਅਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਲਾਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Executioner_ਜਲਾਦ: ਉਹ ਵਿਅਕਤੀ ਜੋ ਮੌਤ ਦੀ ਸਜ਼ਾ ਨੂੰ ਅਮਲੀ ਰੂਪ ਦਿੰਦਾ ਹੈ ਅਤੇ ਦੋਸ਼ੀ ਨੂੰ ਮੌਤ ਦੇ ਘਾਟ ਉਤਾਰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਜਲਾਦ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜਲਾਦ, (ਅਰਬੀ : ਜੱਲਾਦ,
√ਜਿਲਦ,
=ਕੋਰੜਾ, ਚਮੜਾ) \ ਪੁਲਿੰਗ : ੧.ਖੱਲ ਲਾਹੁਣ ਵਾਲਾ, ਕੋਰੜੇ ਮਾਰਨ ਵਾਲਾ; ੨. ਕਤਲ ਕਰਨ ਵਾਲਾ; ੩. ਨਿਰਦਈ
(ਭਾਈ ਬਿਸ਼ਨਦਾਸ ਪੁਰੀ)
–ਜਲਾਦਣੀ, ਇਸਤਰੀ ਲਿੰਗ : ਜ਼ਾਲਮ ਔਰਤ
–ਜਲਾਦਪੁਣਾ, ਪੁਲਿੰਗ : ੧.ਜਲਾਦ ਦਾ ਕੰਮ; ੨. ਬੇਤਰਸੀ
–ਜਲਾਦੀ, ਇਸਤਰੀ ਲਿੰਗ : ਜਲਾਦ ਦਾ ਕੰਮ, ਬੇਤਰਸੀ, ਨਿਰਦੈਤਾ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-27-03-46-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First